Friday, June 10, 2011

ਨਹਿਰੂ ਨੇ ਜਦੋਂ ਹਾਰੇ ਹੋਏ ਉਮੀਦਵਾਰ ਨੂੰ ਜਿਤਾਉਣ ਦੇ ਹੁਕਮ ਦਿੱਤੇ :


   ਨਹਿਰੂ ਨੇ ਜਦੋਂ ਹਾਰੇ ਹੋਏ ਉਮੀਦਵਾਰ
   ਨੂੰ ਜਿਤਾਉਣ ਦੇ ਹੁਕਮ ਦਿੱਤੇ
---


ਹਰਿਦੁਆਰ : ਦੇਸ਼ ਦੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਨੇ ਪਹਿਲੀਆਂ ਆਮ ਚੋਣਾ ਵਿਚ ਉਤਰ ਪ੍ਰਦੇਸ਼ ਦੀ ਰਾਮਪੁਰ ਸੀਟ ਤੋਂ ਹਾਰੇ ਐਲਾਨੇ ਜਾ ਚੁੱਕੇ ਮਸ਼ਹੂਰ ਕਾਂਗਰਸੀ ਨੇਤਾ ਮੌਲਾਨਾ ਅੱਬੁਲ ਕਲਾਮ ਆਜ਼ਾਦ ਨੂੰ ਜਬਰੀ ਜਿਤਾਉਣ ਦਾ ਹੁਕਮ ਦਿੱਤਾ ਸੀ। ਉਹਨਾਂ ਦੇ ਹੁਕਮ ਉੱਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਪੰ. ਗੋਵਿੰਦ ਬੱਲਭ ਪੰਤ ਨੇ ਰਾਮਪੁਰ ਦੇ ਜਿਲਾ ਅਧਿਕਾਰੀਆਂ ਉਪਰ ਐਲਾਨੇ ਨਤੀਜੇ ਨੂੰ ਬਦਲਨ ਦਾ ਦਬਾਅ ਪਾਇਆ ਤੇ ਪ੍ਰਸ਼ਾਸਨ ਦੇ ਜਿੱਤੇ ਹੋਏ ਉਮੀਦਵਾਰ ਬਿਸ਼ਨ ਚੰਦਰ ਸੇਠ ਦੀ ਪੇਟੀ ਦੇ ਵੋਟ ਮੌਲਾਨਾ ਦੀ ਪੇਟੀ ਵਿਚ ਪਾ ਕੇ ਗਿਣਤੀ ਦੁਬਾਰਾ ਕਰਵਾ ਦਿੱਤੀ।
ਇਸ ਰਹੱਸ ਦਾ ਪਰਦਾਚਾਕ ਉਤਰ ਪ੍ਰਦੇਸ਼ ਦੇ ਸੂਚਨਾ ਵਿਭਾਗ ਦੇ ਇਕ ਰਿਟਾਇਰਡ ਉਪਨਿਰਦੇਸ਼ਕ ਸ਼ੰਭੂਨਾਥ ਟੰਡਨ ਨੇ ਆਪਣੇ ਇਕ ਲੇਖ ਵਿਚ ਕੀਤਾ ਹੈ। ਇਹ ਲੇਖ ਰਹਿ ਚੁੱਕੇ ਸਾਂਸਦ ਤੇ ਹਿੰਦੂ ਨੇਤਾ ਸਵਰਗੀ ਬਿਸ਼ਨ ਚੰਦਰ ਸੇਠ ਦੀ ਯਾਦ ਵਿਚ ਅਖਿਲ ਭਾਰਤੀ ਖੱਤਰੀ ਮਹਾਸਭਾ ਦਿੱਲੀ ਦੁਆਰਾ ਪਿੱਛੇ ਜਿਹੇ ਹੀ ਛਪਵਾਏ ਇਕ ਸਮਰਿਤੀ ਗ੍ਰੰਥ 'ਹਿੰਦੂਤਵ ਕੇ ਪਰੋਧਾ' ਵਿਚ ਪ੍ਰਕਾਸ਼ਤ ਕੀਤਾ ਗਿਆ ਹੈ। ਸਮਰਿਤੀ ਗ੍ਰੰਥ ਦੀ ਘੁੰਡ ਚੁਕਾਈ 18 ਨਵੰਬਰ ਨੂੰ ਦਿੱਲੀ ਵਿਚ ਪਿਛਲੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਨੇ ਕੀਤਾ ਸੀ।
ਆਪਣੇ ਲੇਖ 'ਜਬ ਭਾਈਏ ਬਿਸ਼ਨ ਚੰਦਰ ਸੇਠ ਨੇ ਮੌਲਾਨਾ ਆਜ਼ਾਦ ਕੋ ਧੂਲ ਚਟਾਈ ਥੀ' ਭਾਰਤ ਦੇ ਇਤਿਹਾਸ ਕੀ ਇਕ ਅਣਜਾਣ ਘਟਨਾ' ਵਿਚ ਉਤਰ ਪ੍ਰਦੇਸ਼ ਦੇ ਸੇਵਾ ਮੁਕਤ ਉਪਨਿਦੇਸ਼ਕ ਟੰਡਨ ਨੇ ਵਿਸਥਾਰ ਨਾਲ ਸਾਰੀਆਂ ਗੱਲਾਂ ਲਿਖਦਿਆਂ ਹੋਇਆਂ ਕਿ ਕਿਸ ਤਰ੍ਹਾਂ ਉਸ ਜ਼ਮਾਨੇ ਵਿਚ ਵੀ ਵੋਟਾਂ 'ਤੇ ਕਬਜ਼ਾ ਕਰਕੇ ਚੋਣ ਨਤੀਜੇ ਬਦਲ ਦਿੱਤੇ ਜਾਂਦੇ ਸਨ। ਪਹਿਲੀਆਂ ਆਮ ਚੋਣਾ ਵਿਚ ਹਿੰਦੂ ਮਹਾਸਭਾ ਨੇ ਮੁਸਲਿਮ ਵਿਚਾਰਧਾਰਾ ਦਾ ਸਮਰਥਕ ਮੰਨਦਿਆਂ ਹੋਇਆਂ ਪੰ. ਨਹਿਰੂ ਤੇ ਮੌਲਾਨਾ ਆਜ਼ਾਦ ਦੇ ਖ਼ਿਲਾਫ਼ ਹਿੰਦੂ ਨੇਤਾਵਾਂ ਨੂੰ ਖੜ੍ਹੇ ਕਰਨ ਦਾ ਫੈਸਲਾ ਕੀਤਾ। ਪੰਡਿਤਜੀ ਦੇ ਖ਼ਿਲਾਫ਼ ਫੂਲਪੁਰ ਤੋਂ ਸੰਤ ਪ੍ਰਭੂਦੱਤ ਬ੍ਰਹਮਚਾਰੀ ਤੇ ਮੌਲਾਨਾ ਦੇ ਖ਼ਿਲਾਫ਼ ਰਾਮਪੁਰ ਤੋਂ ਬਿਸ਼ਨ ਚੰਦਰ ਸੇਠ ਨੂੰ ਖੜ੍ਹਾ ਕੀਤਾ ਗਿਆ।
ਬਿਸ਼ਨ ਚੰਦਰ ਸੇਠ ਦੇ ਪੱਖ ਵਿਚ ਖਾਸੀਆਂ ਵੋਟਾਂ ਪਈਆਂ ਤੇ ਗਿਣਤੀ ਤੋਂ ਬਾਅਦ ਪ੍ਰਸ਼ਾਸਨ ਨੇ ਲਾਊਡ ਸਮੀਕਰਾਂ ਵਿਚ ਐਲਾਨ ਵੀ ਕਰ ਦਿੱਤਾ ਕਿ ਮੌਲਾਨਾ ਨੂੰ ਅੱਠ ਹਜ਼ਾਰ ਵੋਟਾਂ ਨਾਲ ਹਰਾ ਕੇ ਬਿਸ਼ਨ ਚੰਦਰ ਸੇਠ ਜਿੱਤ ਗਏ ਹਨ। ਨਤੀਜੇ ਦੇ ਐਲਾਨ ਹੁੰਦਿਆਂ ਹੀ ਸੇਠ ਸਮਰਥਕਾਂ ਤੇ ਵਰਕਰਾਂ ਨੇ ਵਿਸ਼ਾਲ ਜਲੂਸ ਕੱਢਿਆ। ਲੇਖਕ ਨੇ ਲਿਖਿਆ ਹੈ ਕਿ ਵਾਇਰਲੈਸ ਰਾਹੀਂ ਇਹ ਖ਼ਬਰ ਲਖ਼ਨਉ ਤੇ ਦਿੱਲੀ ਪਹੁੰਚੀ ਤਾਂ ਮੌਲਾਨਾ ਦੀ ਹਾਰ ਦੀ ਖ਼ਬਰ ਸੁਣ ਕੇ ਪੰ. ਨਹਿਰੂ ਸਿਟਪਿਟਾ ਗਏ। ਉਹਨਾਂ ਪੰ. ਪੰਤ ਨੂੰ ਚੇਤਾਵਨੀ ਭਰੇ ਸ਼ਬਦਾਂ ਵਿਚ ਸੁਨੇਹਾਂ ਭਿਜਵਾਇਆ ਕਿ ਮੌਲਾਨਾ ਦੀ ਹਾਰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਪੰਤ ਜੀ ਨੇ ਸੰਕੇਤ ਮਿਲਦਿਆਂ ਹੀ ਜਿਲਾ ਅਧਿਕਾਰੀਆਂ ਮੁੜ ਗਿਣਤੀ ਦੇ ਆਦੇਸ਼ ਦੇ ਦਿੱਤੇ। ਸੇਠ ਜੀ ਨੂੰ ਵੀ ਇਸ ਦੀ ਸੂਚਨਾ ਭੇਜ ਦਿੱਤੀ ਗਈ। ਸੇਠ ਜੀ ਨੇ ਇਸ ਫੈਸਲੇ ਦਾ ਤਕੜਾ ਵਿਰੋਧ ਕਰਦਿਆਂ ਹੋਇਆਂ ਕਿਹਾ ਕਿ ਜਦ ਉਹਨਾਂ ਦੇ ਸਾਰੇ ਵਰਕਰ ਜਲੂਸ ਵਿਚ ਜਾ ਚੁੱਕੇ ਹਨ, ਮੁੜ ਗਿਣਤੀ ਲਈ ਪੋਲਿੰਗ ਏਜੰਟ ਤਕ ਦਾ ਮਿਲਣਾ ਮੁਸ਼ਕਿਲ ਹੈ। ਪਰ ਉਹਨਾਂ ਦੀ ਇਕ ਨਹੀਂ ਸੁਣੀ ਗਈ ਤੇ ਡੀ. ਐਮ. ਨੇ ਕਿਹਾ ਕਿ ਗਿਣਤੀ ਤੁਹਾਡੇ ਸਾਹਮਣੇ ਕਰ ਲਈ ਜਾਵੇਗੀ। ਇਹ ਕਹਿੰਦਿਆਂ ਹੀ ਏ.ਡੀ.ਐਮ. ਨੇ ਉਹਨਾਂ ਨੂੰ ਪਈਆਂ ਵੋਟ ਪਰਚੀਆਂ ਦਾ ਥੱਬਾ ਚੁੱਕ ਕੇ ਮੌਲਾਨਾ ਵਾਲੀਆਂ ਵੋਟ ਪਰਚੀਆਂ ਵਿਚ ਰਲਾ ਦਿੱਤਾ। ਸੇਠ ਜੀ ਇਸ ਘਟਨਾ 'ਤੇ ਚੀਕ ਕੇ ਬੋਲੇ ਕਿ ਇਹ ਕੀ ਹੋ ਰਿਹਾ ਹੈ ਤਾਂ ਉਹਨਾਂ ਨੂੰ ਉਤਰ ਮਿਲਿਆ ਕਿ ਅਸੀਂ ਆਪਣੀ ਨੌਕਰੀ ਬਚਾਉਣ ਲਈ ਤੁਹਾਨੂੰ ਹਰਵਾ ਰਹੇ ਹਾਂ।
ਸ਼੍ਰੀ ਟੰਡਨ ਨੇ ਲਿਖਿਆ ਹੈ ਕਿ ਕਿਉਂਕਿ ਉਹਨੀਂ ਦਿਨੀ ਉਮੀਦਵਾਰਾਂ ਦੇ ਨਾਂ ਦੀਆਂ ਅਲਗ ਅਲਗ ਪੇਟੀਆਂ ਹੁੰਦੀਆਂ ਸਨ ਤੇ ਵੋਟ-ਪਰਚੀਆਂ ਬਿਨਾਂ ਕੋਈ ਨਿਸ਼ਾਨ ਲਾਏ ਅਲਗ ਅਲਗ ਪੇਟੀਆਂ ਵਿਚ ਪਾਈਆਂ ਜਾਂਦੀਆਂ ਸਨ। ਸੋ ਇਹ ਬੜਾ ਆਸਾਨ ਸੀ ਕਿ ਇਕ ਉਮੀਦਵਾਰ ਦੀਆਂ ਵੋਟ-ਪਰਚੀਆਂ ਨੂੰ ਦੂਜੇ ਦੀਆਂ ਵੋਟ-ਪਰਚੀਆਂ ਵਿਚ ਰਲਾ ਦਿੱਤਾ ਜਾਵੇ। ਚੋਣ ਪ੍ਰਕ੍ਰਿਆ ਦੀ ਇਸੇ ਕਮੀ ਦਾ ਲਾਭ ਲੈਂਦਿਆਂ ਹੋਇਆਂ ਸੱਤਾ ਦੇ ਇਸ਼ਾਰੇ ਉਪਰ ਜਿੱਤੇ ਹੋਏ ਸੇਠ ਨੂੰ ਹਰਾ ਦਿੱਤਾ ਗਿਆ ਸੀ ਤੇ ਹਾਰੇ ਮੌਲਾਨਾ ਜੈਤੂ ਹੋ ਗਏ ਸਨ। ਇਹ ਹੋਰ ਗੱਲ ਹੈ ਕਿ ਸੇਠ ਜੀ ਬਾਅਦ ਵਿਚ 1957 ਤੇ 1962 ਵਿਚ ਦੋ ਵਾਰ ਕਾਂਗਰਸ ਉਮੀਦਵਾਰਾਂ ਨੂੰ ਹਰਾ ਕੇ ਹੀ ਸੰਸਦ ਵਿਚ ਗਏ ਸਨ।

       ੦੦੦ ੦੦੦ ੦੦੦
     ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
     ਮੋਬਾਇਲ ਨੰ : 94177-30600.


No comments:

Post a Comment